ਪੰਜਗ੍ਰੰਥੀ
panjagranthee/panjagrandhī

Definition

ਉਹ ਪੋਥੀ, ਜਿਸ ਵਿੱਚ- ਜਪੁ, ਸੋਦਰੁ, ਸੋਹਿਲਾ, ਆਸਾ ਦੀ ਵਾਰ ਅਤੇ ਅਨੰਦੁ ਹੋਵੇ. ਹੁਣ ਸੁਖਮਨੀ ਆਦਿ ਕਈ ਬਾਣੀਆਂ ਪੰਜ ਗ੍ਰੰਥੀ ਵਿੱਚ ਹੋਇਆ ਕਰਦੀਆਂ ਹਨ। ੨. ਜਪੁ, ਜਾਪੁ, ਸਵੈਯੇ, ਰਹਿਰਾਸ ਅਤੇ ਸੋਹਿਲਾ ਜਿਸ ਪੋਥੀ ਵਿੱਚ ਹੋਵੇ। ੩. ਜਾਪੁ, ਅਕਾਲ ਉਸਤਤਿ, ਵਿਚਿਤ੍ਰ ਨਾਟਕ, ਗ੍ਯਾਨ ਪ੍ਰਬੋਧ ਅਤੇ ਤੇਤੀਹ ਸਵੈਯੇ ਜਿਸ ਪੋਥੀ ਵਿੱਚ ਹੋਣ.
Source: Mahankosh