ਪੰਜਾਂ ਵਿੱਚ ਪਰਮੇਸੁਰ
panjaan vich paramaysura/panjān vich paramēsura

Definition

ਭਾਵ- ਪੰਜ ਗੁਰਮੁਖਾਂ ਦੀ ਆਗ੍ਯਾ ਈਸ਼੍ਵਰ ਦਾ ਹੁਕਮ ਸਮਝਣਾ ਚਾਹੀਏ.#ਬਾਣਿ ਮੇ ਸ਼ਾਰਦ ਕਾਠ ਹੁਤਾਸ਼ਨ#ਤਾਰ ਕੇ ਯੰਤ੍ਰ ਮੇ ਰਾਗ ਕਲੋਲੈਂ,#ਸਾਧਨ ਮਾਹਿ ਜ੍ਯੋਂ ਸਿੱਧਿ ਬਸੈ#ਹਰਿ ਸਾਧੁਨ ਸੰਗਤਿ ਮੇ ਨਿਤ ਡੋਲੈਂ.#ਮੈਨ ਮੇ ਜੀਵ ਜ੍ਯੋਂ ਧੇਨੁ ਮੇ "ਅੰਮ੍ਰਿਤ"#ਤ੍ਯੋਂ ਦਧਿ ਮੇ ਘ੍ਰਿਤ ਪਾਇਯੇ ਛੋਲੈਂ,#ਫੂਲ ਮੇ ਗੰਧ ਮਹਾਨਦ ਕੰਚਨ#ਪੰਚਨ ਮੇ ਪਰਮੇਸ਼੍ਵਰ ਬੋਲੈਂ.#ਦੇਖੋ, ਪੰਚ.
Source: Mahankosh