Definition
ਬਾਬਾ ਰਾਮਰਾਇ ਜੀ ਦੀ ਧਰਮਪਤਨੀ, ਜਿਸ ਨੇ ਰਾਮਰਾਇ ਜੀ ਦੇ ਦੇਹਾਂਤ ਪੁਰ ਮਸੰਦਾਂ ਤੋਂ ਤੰਗ ਆਕੇ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਚਾਹੀ ਸੀ. ਦਸ਼ਮੇਸ਼ ਨੇ ਦੇਹਰੇਦੂਨ ਪਹੁਚਕੇ ਇਸ ਦੇ ਘਰ ਦਾ ਸਭ ਯੋਗ੍ਯ ਇੰਤਜਾਮ ਕੀਤਾ. ਮਾਤਾ ਜੀ ਦਾ ਦੇਹਾਂਤ ਵੈਸਾਖ ਸੁਦੀ ੪. ਸੰਮਤ ੧੭੯੮ ਨੂੰ ਹੋਇਆ. ਸਮਾਧੀ ਦੇਹਰੇਦੂਨ ਵਿਦ੍ਯਮਾਨ ਹੈ.
Source: Mahankosh