ਪੰਜੀਰੁ
panjeeru/panjīru

Definition

ਘੀ ਵਿੱਚ ਆਟਾ ਭੁੰਨਕੇ ਖੰਡ ਅਤੇ ਜੀਰਕ (ਜੀਰਾ) ਮਿਲਾਕੇ ਬਣਾਇਆ ਇੱਕ ਖਾਣ ਵਾਲਾ ਪਦਾਰਥ. ਪੰਜੀਰੀ ਵਿੱਚ ਧਨੀਆ ਸੁੰਢ ਆਦਿ ਭੀ ਮਿਲਾਏ ਜਾਂਦੇ ਹਨ. ਬਹੁਤ ਲੋਕ ਅਨੇਕ ਮੇਵੇ ਭੀ ਪਾਉਂਦੇ ਹਨ. ਪੁਰਾਣਾ ਸੰਸਕ੍ਰਿਤ ਨਾਮ "ਪੰਚ ਜੀਰਕ" ਹੈ. ਜੀਰਾ ਸੌਂਫ ਆਦਿ ਪੰਜ ਪਦਾਰਥ ਮਿਲਾਏ ਜਾਂਦੇ ਸਨ. "ਕਰਿ ਪੰਜੀਰੁ ਖਵਾਇਓ ਚੋਰ." (ਭੈਰ ਮਃ ੫)
Source: Mahankosh