Definition
ਜਿਲਾ, ਤਸੀਲ, ਥਾਣਾ ਅੰਬਾਲਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਛੀ ਮੀਲ ਪੂਰਵ ਪੱਕੀ ਸੜਕ ਪੁਰ ਹੈ. ਇਸ ਪਿੰਡ ਤੋਂ ਇੱਕ ਫਰਲਾਂਗ ਉੱਤਰ ਪੂਰਵ ਅੱਠਵੇਂ ਸਤਿਗੁਰੂ ਦਾ ਗੁਰਦ੍ਵਾਰਾ ਹੈ. ਗੁਰੂ ਹਰਿਕ੍ਰਿਸ਼ਨ ਸਾਹਿਬ ਜਦ ਦਿੱਲੀ ਨੂੰ ਜਾ ਰਹੇ ਸਨ. ਤਾਂ ਇਸ ਥਾਂ ਵਿਰਾਜੇ. ਕ੍ਰਿਸਨ ਲਾਲ ਪੰਡਿਤ ਨੇ ਸਤਿਗੁਰਾਂ ਤੋਂ ਗੀਤਾ ਦੇ ਅਰਥ ਪੁੱਛੇ, ਇਸ ਪੁਰ ਗੁਰੂ ਸਾਹਿਬ ਨੇ ਇੱਕ ਮੂਰਖਰਾਜ ਛੱਜੂ ਝੀਵਰ ਤੋਂ ਗੀਤਾ ਦੇ ਚਮਤਕਾਰੀ ਅਰਥ ਸੁਣਵਾਏ. ਸ਼ਕਤਿ ਦੇਖਕੇ ਪੰਡਿਤ ਨੇ ਗੁਰਸਿੱਖੀ ਧਾਰਣ ਕੀਤੀ.#ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਦੋ ਸੌ ਵਿੱਘੇ ਜ਼ਮੀਨ ਸਿੱਖ ਰਾਜ ਸਮੇਂ ਦੀ ਹੈ. ਪੁਜਾਰੀ ਸਿੰਘ ਹੈ. ਪਹਿਲੀ ਫੱਗੁਣ ਨੂੰ ਮੇਲਾ ਹੁੰਦਾ ਹੈ.
Source: Mahankosh