Definition
ਸੰ. पञ्चपुर- ਪੰਚਪੁਰ. ਰਿਆਸਤ ਪਟਿਆਲਾ ਦੀ ਨਜ਼ਾਮਤ ਪਟਿਆਲਾ, ਤਸੀਲ ਕੰਡਾਘਾਟ ਵਿੱਚ ਕਾਲਕਾ ਦੇ ਪਾਸ ਇੱਕ ਪਿੰਡ, ਜਿੱਥੇ ਫਿਰੋਜਸ਼ਾਹ ਤੁਗਲਕ ਦਾ ਉੱਚੇ ਨੀਵੇਂ ਦਰਜੇ ਰੱਖਕੇ ਬਣਾਇਆ ਹੋਇਆ ਸੁੰਦਰ ਬਾਗ ਹੈ.¹ ਇੱਥੇ ਧਾਰਾਤੀਰਥ ਪਾਸ ਸ਼੍ਰੀ ਗੁਰੂ ਨਾਨਕ ਦੇਵ ਦਾ ਗੁਰਦ੍ਵਾਰਾ ਹੈ. ਇਸ ਦੀ ਇਮਾਰਤ ਮਹਾਰਾਜ ਕਰਮ ਸਿੰਘ ਜੀ ਨੇ ਬਣਵਾਈ ਹੈ, ਗੁਰਦ੍ਵਾਰੇ ਨਾਲ ੮੮ ਵਿੱਘੇ ਜ਼ਮੀਨ ਅਤੇ ੫੧ ਰੁਪਯੇ ਨਕਦ ਰਿਆਸਤ ਪਟਿਆਲਾ ਤੋਂ ਸਾਲਾਨਾ ਮਿਲਦੇ ਹਨ. ਪੁਜਾਰੀ ਉਦਾਸੀ ਹੈ. ਵੈਸਾਖ ਸੁਦੀ ੩. ਨੂੰ ਮੇਲਾ ਹੁੰਦਾ ਹੈ.
Source: Mahankosh