ਪੰਜ ਕੱਕੇ
panj kakay/panj kakē

Definition

ਖੰਡੇ ਦਾ ਅੰਮ੍ਰਿਤ ਛਕਣ ਵਾਲੇ ਸਿਘਾਂ ਦੇ ਪੰਜ ਧਰਮ ਚਿੰਨ੍ਹ, ਜਿਨ੍ਹਾਂ ਦਾ ਨਾਮ ਕੱਕੇ ਅੱਖਰ ਤੋਂ ਆਰੰਭ ਹੁੰਦਾ ਹੈ- ਕੇਸ, ਕ੍ਰਿਪਾਣ, ਕੱਛ, ਕੰਘਾ ਅਤੇ ਕੜਾ. ਦੇਖੋ, ਤ੍ਰੈਮੁਦ੍ਰਾ। ੨. ਪੰਜ ਕੱਕੇ ਜੋ ਧਾਰਨ ਕਰਦਾ ਹੈ, ਉਹ ਪੰਜ ਕਕਾਰੀ ਕਹਾਉਂਦਾ ਹੈ.
Source: Mahankosh