ਪੰਜ ਨਿਵਾਜਾਂ
panj nivaajaan/panj nivājān

Definition

ਦੇਖੋ, ਨਮਾਜ਼. "ਪੰਜ ਨਿਵਾਜਾਂ ਵਖਤ ਪੰਜ, ਪੰਜਾਂ ਪੰਜੇ ਨਾਉ." (ਵਾਰ ਮਾਝ ਮਃ ੧) ਸ਼੍ਰੀ ਗੁਰੂ ਨਾਨਕ ਦੇਵ ਨੇ ਉੱਤਮ ਪੰਜ ਨਮਾਜਾਂ ਇਹ ਦੱਸੀਆਂ ਹਨ- ਸਤ੍ਯ, ਹਲਾਲਖੋਰੀ, ਖ਼ੈਰਾਤ, ਨੀਯਤ ਸਾਫ ਅਤੇ ਖ਼ੁਦਾ ਦੀ ਸਿਫ਼ਤ. "ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ। ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ।।" (ਵਾਰ ਮਾਝ ਮਃ ੧)
Source: Mahankosh