Definition
ਰਾਜਾ ਭੀਮਚੰਦ ਕਹਲੂਰੀ ਦਾ ਪ੍ਰਰੋਹਿਤ ਪਰਮਾਨੰਦ, ਜੋ ਵਕਾਲਤ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ ਰਾਜਾ ਵੱਲੋਂ ਆਨੰਦਪੁਰ ਆਇਆ ਕਰਦਾ ਸੀ. ਇਹ ਵਡਾ ਕਪਟੀ, ਝੂਠਾ ਅਤੇ ਸ੍ਵਾਰਥੀ ਸੀ. ਇਸ ਦਾ ਖ਼ਿਆਲ ਸੀ ਕਿ ਜੇ ਰਾਜਾ ਦਸ਼ਮੇਸ਼ ਦਾ ਸੇਵਕ ਹੋ ਗਿਆ ਤਦ ਪੁਰੋਹਿਤੀ ਜਾਂਦੀਰਹੂ. ਪਹਾੜੀ ਰਾਜਿਆਂ ਨਾਲ ਸਤਿਗੁਰੂ ਦੇ ਜੰਗਾਂ ਦਾ ਇਹੀ ਪਰਮਾਨੰਦ ਕਾਰਣ ਸੀ. ਸਿੱਖਾਂ ਨੇ ਇਸ ਦਾ ਨਾਮ ਅਨਾਦਰ ਬੋਧਕ "ਪੰਮਾ" ਰੱਖ ਲਿਆ. ਇਸੇ ਤੋਂ ਖਾਲਸੇ ਨੇ ਬ੍ਰਾਹਮਣ ਮਾਤ੍ਰ ਨੂੰ ਪੰਮਾ ਆਖਣਾ ਆਰੰਭ ਦਿੱਤਾ ਹੈ. ੨. ਪਾਮਰ.
Source: Mahankosh