Definition
ਫਿਰਦਾ. ਭ੍ਰਮਣ ਕਰਦਾ। ੨. ਸੰਗ੍ਯਾ ਮੁਸਾਫਿਰ. "ਵਿਚਿ ਮਾਇਆ ਫਿਰਹ ਫਿਰੰਦੇ." (ਬਿਲਾ ਮਃ ੪) ੩. ਰਾਗਵਿਦ੍ਯਾ ਦਾ ਇੱਕ ਪੂਰਣ ਪੰਡਿਤ, ਜਿਸ ਨੇ ਗੁਰੂ ਨਾਨਕਦੇਵ ਦੀ ਆਗਯਾ ਨਾਲ ਭਾਈ ਮਰਦਾਨੇ ਨੂੰ ਰਾਗਵਿਦ੍ਯਾ ਸਿਖਾਈ, ਅਤੇ ਰਬਾਬ ਸਾਜ ਸਤਿਗੁਰੂ ਦੀ ਭੇਟਾ ਕੀਤਾ. ਦੇਖੋ, ਭੈਰੋਂਆਣਾ.
Source: Mahankosh