ਫੂਲਵੰਸ਼
dhoolavansha/phūlavansha

Definition

ਬਾਬਾ ਫੂਲ ਦੀ ਕੁਲ. ਯਦੁਵੰਸ਼ੀ ਭੱਟੀ ਰਾਜਪੂਤਾਂ ਵਿੱਚ ਜੈਸਲ ਪ੍ਰਤਾਪੀ ਯੋਧਾ ਹੋਇਆ, ਜਿਸ ਨੇ ਸੰਮਤ ੧੨੧੩ ਵਿੱਚ ਜੈਸਲਮੇਰੁ ਨਗਰ ਵਸਾਇਆ, ਜੋ ਹੁਣ ਰਾਜਪੂਤਾਨੇ ਅੰਦਰ ਪ੍ਰਸਿੱਧ ਰਾਜਧਾਨੀ ਹੈ. ਜੈਸਲ ਦੇ ਪੁਤ੍ਰ ਹੇਮ ਤੋਂ (ਜਿਸ ਨੂੰ ਹੇਮਹੇਲ ਅਤੇ ਭੀਮ ਭੀ ਆਖਦੇ ਹਨ) ਛੀਵੀਂ ਪੀੜ੍ਹੀ ਸਿੱਧੂ ਹੋਇਆ, ਜਿਸ ਤੋਂ ਸਿੱਧੂ ਗੋਤ ਚੱਲਿਆ. ਸਿੱਧੂ ਤੋਂ ਨੌਮੀ ਪੀੜ੍ਹੀ ਬਰਾੜ ਹੋਇਆ. ਜਿਸ ਤੋਂ ਵੰਸ਼ ਦੀ ਬੈਰਾੜ ਸੰਗ੍ਯਾ ਹੋਈ. ਬਰਾੜ ਤੋਂ ਬਾਰ੍ਹਵੀਂ ਪੀੜ੍ਹੀ ਪਰਮਪ੍ਰਤਾਪੀ ਬਾਬਾ ਫੂਲ ਜਨਮਿਆ, ਜਿਸ ਤੋਂ ਫੂਲਵੰਸ਼ ਪ੍ਰਸਿੱਧ ਹੋਇਆ. ਇਸ ਫੂਲ ਦਾ ਫਲਰੂਪ ਪਟਿਆਲਾ, ਨਾਭਾ ਅਤੇ ਜੀਂਦ (ਸੰਗਰੂਰ) ਤਿੰਨ ਰਿਆਸਤਾਂ ਪੰਜਾਬ ਵਿੱਚ ਸਿੱਖਾਂ ਦਾ ਮਾਣ ਤਾਣ ਹਨ. ਇਨ੍ਹਾਂ ਤਿੰਨ ਰਿਆਸਤਾਂ ਤੋਂ ਛੁੱਟ- ਭਦੌੜ, ਮਲੌਦ, ਪੱਖੋ, ਬੇਰ, ਰਾਮਪੁਰ, ਬਡਰੁੱਖਾਂ, ਜਿਉਂਦਾ, ਦਿਆਲਪੁਰਾ, ਰਾਮਪੁਰਾ, ਕੋਟਦੁੱਨਾ ਅਤੇ ਗੁਮਟੀ ਦੇ ਜਾਗੀਰਦਾਰ, ਫੂਲਵੰਸ਼ ਦੇ ਛੋਟੇ ਰਈਸ ਹਨ, ਜਿਨ੍ਹਾਂ ਬਾਬਤ ਫੂਲ ਵੰਸ਼ ਦੇ ਸ਼ਜਰਿਆਂ ਤੋਂ ਚੰਗੀ ਤਰਾਂ ਮਲੂਮ ਹੋ ਸਕਦਾ ਹੈ. ਇਨ੍ਹਾਂ ਵਿੱਚੋਂ ਭਦੌੜ, ਜਿਉਂਦਾ, ਰਾਮਪੁਰਾ ਅਤੇ ਕੋਟਦੁੱਨੇ ਦੇ ਸਰਦਾਰ ਰਾਜ ਪਟਿਆਲੇ ਦੇ ਅੰਦਰ ਹਨ. ਪੱਖੋ, ਬੇਰ, ਮਲੌਦ ਅਤੇ ਰਾਮਪੁਰ ਦੇ ਸਰਦਾਰ ਲੁਧਿਆਨੇ ਜਿਲੇ ਅੰਦਰ ਗਵਰਨਮੈਂਟ ਬਰਤਾਨੀਆ ਦੇ ਅਧੀਨ ਹਨ. ਬਡਰੁੱਖਾ ਅਤੇ ਦਿਆਲਪੁਰੇ ਦੇ ਸਰਦਾਰ ਰਾਜ ਜੀਂਦ ਅੰਦਰ ਹਨ. ਗੁਮਟੀ ਦੇ ਲੌਢਘਰੀਏ ਰਿਆਸਤ ਨਾਭੇ ਦੇ ਅਧੀਨ ਹਨ. ਫੂਲਵੰਸ਼ ਦਾ ਵ੍ਹ੍ਹਿਕ੍ਸ਼੍‍ (ਸ਼ਜਰਾ) ਇਹ ਹੈ:-:#(ਨੰਃ ੧)#ਜੈਸਲ (ਭੱਟੀ ਰਾਜਪੂਤ)#।#ਹੇਮ (ਭੀਮ) ਦੇ:ਸੰਮਤ ੧੨੬੫¹#।#ਜੂੰਧਰ (ਜੋਧਰਾਯ)#।#ਬਟੇਰਾਯ#।#ਮੰਗਲਰਾਯ#।#ਆਨੰਦਰਾਯ#।#ਖੀਵਾ#।
Source: Mahankosh