Definition
ਜਿਲਾ ਸਿਆਲਕੋਟ, ਤਸੀਲ ਥਾਣਾ ਡਸਕਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੁੱਜਰਾਂਵਾਲੇ ਤੋਂ ੧੨. ਮੀਲ ਉੱਤਰ ਪੂਰਵ ਹੈ. ਦਸ ਮੀਲ ਪੱਕੀ ਸੜਕ ਹੈ ਅੱਗੇ ਦੋ ਮੀਲ ਕੱਚਾ ਰਸਤਾ ਹੈ. ਇਸ ਪਿੰਡ ਤੋਂ ਦੱਖਣ ਵੱਲ ਪਾਸ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਛੋਟਾ ਜੇਹਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਸਿਆਲਕੋਟ ਜਾਂਦੇ ਇੱਥੇ ਠਹਿਰੇ ਹਨ. ਪੁਜਾਰੀ ਸਿੰਘ ਹੈ. ਕੇਵਲ ਇੱਕ ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ਨਿਰਜਲਾ ਏਕਾਦਸ਼ੀ ਨੂੰ ਮੇਲਾ ਹੁੰਦਾ ਹੈ.
Source: Mahankosh