Definition
ਸੰਗ੍ਯਾ- ਇੱਕ ਪ੍ਰਕਾਰ ਦਾ ਡੌਰੂ, ਜਿਸ ਦੇ ਮੜ੍ਹੇ ਹੋਏ ਚੰਮ ਵਿੱਚ ਡੋਰਾ ਪਾਇਆ ਰਹਿਂਦਾ ਹੈ. ਡੋਰੂ ਨੂੰ ਬਗਲ ਵਿੱਚ ਦਬਾਕੇ ਖੱਬੇ ਹੱਥ ਨਾਲ ਡੋਰਾ ਖਿੱਚੀਦਾ ਹੈ ਅਤੇ ਸੱਜੇ ਹੱਥ ਨਾਲ ਡੋਰੇ ਪੁਰ ਮਿਜਰਾਬ ਲਾਈਦਾ ਹੈ. ਡੋਰੇ ਦੇ ਢਿੱਲਾ ਕਰਨ ਅਤੇ ਕਸਣ ਤੋਂ ਸੁਰ ਨੀਵਾਂ ਅਤੇ ਉੱਚਾ ਹੁੰਦਾ ਹੈ. "ਕਹੂੰ ਬਗਲਤਾਰੰਗ ਬਾਜੇ ਬਜਾਵੈਂ." (ਚਰਿਤ੍ਰ ੪੦੫)
Source: Mahankosh