Definition
ਇਹ ਚੁਭਾਲ (ਜਿਲਾ ਅਮ੍ਰਿਤਸਰ) ਦਾ ਧਰਮਵੀਰ ਸਰਦਾਰ ਕਰੋੜੀਆਂ ਦੀ ਮਿਸਲ ਵਿੱਚੋਂ ਸੀ. ਇਸ ਨੇ ਖਾਲਸੇ ਦੀ ਸੈਨਾ ਨਾਲ ਸੰਮਤ ੧੮੪੭ ਵਿੱਚ ਦਿੱਲੀ ਫਤੇ ਕੀਤੀ ਅਰ ਸ਼ਾਹਆਲਮ ਤੋਂ ਤਿੰਨ ਲੱਖ ਰੁਪਯਾ ਭੇਟ ਲੈਕੇ, ਦਿੱਲੀ ਦੇ ਗੁਰਦ੍ਵਾਰੇ ਬਣਵਾ ਅਰ ਉਨ੍ਹਾਂ ਨਾਲ ਜਾਗੀਰਾਂ ਲਵਾਕੇ ਪੰਜਾਬ ਨੂੰ ਵਾਪਿਸ ਆਇਆ. ਸਰਦਾਰ ਬਘੇਲਸਿੰਘ ਤੋਂ ਪੰਥ ਦੇ ਉੱਚੇ ਘਰਾਣੇ ਅਮ੍ਰਿਤ ਛਕਣਾ ਪੁੰਨਕਰਮ ਜਾਣਦੇ ਸਨ. ਪਟਿਆਲਾਪਤਿ ਰਾਜਾ ਸਾਹਿਬਸਿੰਘ ਜੀ ਨੇ ਆਪ ਤੋਂ ਹੀ ਅਮ੍ਰਿਤ ਛਕਿਆ ਸੀ. ਇਸ ਸਰਦਾਰ ਦਾ ਦੇਹਾਂਤ ਸੰਮਤ ੧੮੫੯ ਵਿੱਚ ਅਮ੍ਰਿਤਸਰ ਹੋਇਆ.
Source: Mahankosh