Definition
ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦਾ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ ੨੦. ਮੀਲ ਪੂਰਵ ਹੈ. ਇਸ ਵਿੱਚ ਗੁੱਜਰ ਅਤੇ ਰੰਘੜ ਵਸਦੇ ਸਨ, ਜਿਨ੍ਹਾਂ ਨੇ ਦਸ਼ਮੇਸ਼ ਦੇ ਦਰਸ਼ਨ ਲਈ ਆਉਂਦੀ ਸੰਗਤਿ ਨੂੰ ਲੁੱਟ ਲਿਆ ਸੀ. ਕਲਗੀਧਰ ਨੇ ਚੜ੍ਹਾਈ ਕਰਕੇ ਲੁਟੇਰਿਆਂ ਨੂੰ ਭਾਰੀ ਦੰਡ ਦਿੱਤਾ.#"ਮਾਰ ਗ੍ਰਾਮ ਬਜਰੂੜ ਕੋ ਦੁੰਦਭਿ ਦੀਹ ਬਜਾਇ,#ਫਤੇ ਪਾਇ ਪੁਰਿ ਮੇ ਪ੍ਰਵਿਸ ਗਰਜੇ ਫਤੇ ਬੁਲਾਇ.#(ਗੁਪ੍ਰਸੂ)
Source: Mahankosh