Definition
ਜਿਲਾ ਕਰਨਾਲ, ਤਸੀਲ ਥਨੇਸਰ, ਥਾਣਾ ਲਾਡਵਾ ਵਿੱਚ ਇਸ ਨਾਮ ਦੇ ਦੋ ਪਿੰਡ ਨੇੜੇ- ਨੇੜੇ ਹਨ. ਇਨ੍ਹਾਂ ਦੇ ਵਿਚਾਰ ਗੁਰੂ ਤੇਗਬਹਾਦੁਰ ਸਾਹਿਬ ਵਿਰਾਜੇ ਅਤੇ ਇੱਕ ਜਿਮੀਦਾਰ ਨੂੰ ਧਨ ਦਾ ਬਦਰਾ (ਥੈਲਾ) ਦੇਕੇ ਖੂਹ ਅਤੇ ਬਾਗ ਲਾਉਣ ਦਾ ਹੁਕਮ ਦਿੱਤਾ. ਪਹਿਲਾਂ ਇਸ ਪਿੰਡ ਦਾ ਨਾਮ "ਬਣੀ" ਸੀ. ਭਾਈ ਸੰਤੋਖਸਿੰਘ ਨੇ ਲਿਖਿਆ ਹੈ- "ਬਦਰਾ ਲੈਬੇ ਤੇ ਤਿਸ ਨਾਮ। ਬਣੀਬਦਰਪੁਰ ਭਾ ਅਭਿਰਾਮ." (ਗੁਪ੍ਰਸੂ) ਗੁਰਦ੍ਵਾਰਾ ਅਤੇ ਰਹਿਣ ਦੇ ਮਕਾਨ ਬਣੇ ਹੋਏ ਹਨ. ਦੋਹਾਂ ਪਿੰਡਾਂ ਵਿੱਚ ੨੫੦ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਮ ਹੈ. ਪੁਜਾਰੀ ਨਿਰਮਲੇ ਸਿੰਘ ਹਨ. ਹੋਲੇ ਨੂੰ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਕੁਰੁਕ੍ਸ਼ੇਤ੍ਰ ਤੋਂ ੧੫. ਮੀਲ ਪੂਰਵ ਹੈ. ਲਾਡਵੇ ਤਕ ਪੱਕੀ ਸੜਕ ਹੈ, ਅੱਗੇ ਤਿੰਨ ਮੀਲ ਕੱਚਾ ਰਸਤਾ ਹੈ.
Source: Mahankosh