Definition
ਫ਼ਾ. [بدنظر] ਬਦ ਨਜਰ. ਸੰਗ੍ਯਾ- ਬੁਰੀ ਨਜਰ (ਦ੍ਰਿਸ੍ਟਿ) ਹਿੰਦੂਆ ਦਾ ਨਿਸ਼ਚਾ ਹੈ ਕਿ ਖੋਟੇ ਆਦਮੀ ਦੀ ਮੰਦਦ੍ਰਿਸ੍ਟਿ ਦਾ ਅਸਰ ਦੂਸਰੇ ਪੁਰ ਹੁੰਦਾ ਹੈ. ਮਿਸ਼ਕਾਤ ਵਿੱਚ ਲੇਖ ਹੈ ਕਿ ਹਜਰਤ ਮੁਹ਼ੰਮਦ ਭੀ ਬਦਨਜਰ ਦੇ ਵਿਸ੍ਵਾਸੀ ਸਨ। ੨. ਵਿਕਾਰਭਰੀ ਨਜਰ. "ਬਦਨਦਰਿ ਪਰਨਾਰੀ." (ਪ੍ਰਭਾ ਅਃ ਮਃ ੫)
Source: Mahankosh