Definition
ਸੰ. ਸੰਗ੍ਯਾ- ਬੇਰੀ ਦਾ ਫਲ. ਬੇਰ. "ਧਰ੍ਯੋ ਬਦਰ ਕਿਨ ਕਰ ਪਰ ਜੈਸੇ." (ਗੁਪ੍ਰਸੂ) ੨. ਬੇਰੀ ਦਾ ਬਿਰਛ. Zizyphus Jujuba। ੩. ਕਪਾਹ। ੪. ਕਪਾਹ ਦਾ ਬੀਜ. ਬੜੇਵਾਂ. ਬਿਨੌਲਾ. ਪੇਵਾ। ੫. ਅ਼. [بدر] ਪੂਰਾ ਚੰਦ੍ਰਮਾ. ਪੂਰਨਮਾਸੀ ਦਾ ਚੰਦ। ੬. ਫ਼ਾ. [بدر] ਕ੍ਰਿ. ਵਿ- ਬਾਹਰ. ਜੈਸੇ- "ਸ਼ਹਰ ਬਦਰ ਕਰਨਾ." ਦੇਖੋ, ਸੰ. ਵਿਦੂਰ। ੭. ਸੰਗ੍ਯਾ- ਅ਼ਰਬ ਦਾ ਇੱਕ ਖੂਹ, ਜੋ ਮੱਕੇ ਮਦੀਨੇ ਦੇ ਵਿਚਕਾਰ ਹੈ. ਇੱਥੇ ਮੁਹ਼ੰਮਦ ਸਾਹਿਬ ਨੇ ਪਹਿਲਾ ਜੰਗ ਰਮਜ਼ਾਨ ਮਹੀਨੇ (ਮਾਰਚ ਸਨ ੬੨੪) ਵਿੱਚ ਜਿੱਤਿਆ ਸੀ. ਇਸ ਫਤੇ ਪਿੱਛੋਂ. ਮੁਹ਼ੰਮਦ ਸਾਹਿਬ ਦੀ ਪ੍ਰਭੁਤਾ ਫੈਲੀ.
Source: Mahankosh