Definition
ਗੜ੍ਹਵਾਲ ਦੇ ਇਲਾਕੇ ਅਲਕਨੰਦਾ ਨਦੀ ਦੇ ਪੱਛਮੀ ਕਿਨਾਰੇ ਪੁਰ ਇੱਕ ਵੈਸਨਵ ਮੰਦਿਰ, ਜੋ ਹਿਮਾਲਯ ਦੀ ਧਾਰਾ ਵਿੱਚ ੧੦੪੦੦ ਫੁਟ ਦੀ ਬਲੰਦੀ ਪੁਰ ਹੈ. ਇਸ ਦਾ ਨਾਮ ਬਦਰੀਨਾਥ ਅਤੇ ਬਦਰੀਨਾਰਾਯਣ ਭੀ ਪ੍ਰਸਿੱਧ ਹੈ. ਨਰਨਾਰਾਯਣ ਅਵਤਾਰ ਦੇ ਤਪ ਕਰਨ ਦਾ ਇਹ ਅਸਥਾਨ ਹੈ. ਪਦਮ ਪੁਰਾਣ ਵਿੱਚ ਸਭ ਤੀਰਥਾਂ ਤੋਂ ਇਸ ਦੀ ਵਿਸ਼ੇਸਤਾ ਦੱਸੀ ਹੈ. ਨਾਮ ਦਾ ਕਾਰਣ ਇਹ ਲਿਖਿਆ ਹੈ ਕਿ ਭ੍ਰਿਗੁਤੁੰਗ ਨਾਮਕ ਪਹਾੜ ਦੀ ਚੋਟੀ ਪੁਰ ਇੱਕ ਬਦਰੀ (ਬੇਰੀ) ਦਾ ਬਿਰਛ ਸੀ. ਜਿਸ ਤੋਂ ਬਦਰਿਕਾਸ਼੍ਰਮ ਨਾਮ ਹੋਇਆ. ਬਦਰਿਕਾਸ਼੍ਰਮ ਦਾ ਪ੍ਰਬੰਧ ਰਿਆਸਤ ਟੇਹਰੀ ਦੇ ਹੱਥ ਹੈ. ਮੰਦਿਰ ਦੇ ਵਡੇ ਪੁਜਾਰੀ ਦੀ "ਰਾਵਲ" ਪਦਵੀ ਹੈ.
Source: Mahankosh