Definition
ਸੰ. ਵਾਰਾਣਸੀ. ਵਰਣਾ ਅਤੇ ਅਸਿ ਨਦੀਆਂ ਪੁਰ ਆਬਾਦ ਸ਼ਹਿਰ, ਜੋ ਹਿੰਦੂਆਂ ਦਾ ਪ੍ਰਧਾਨ ਤੀਰਥ ਹੈ.¹ ਕਾਸ਼ੀ. ਕਿਤਨੇ ਵਿਦ੍ਵਾਨ ਅਰਥ ਕਰਦੇ ਹਨ- ਵਰ- ਅਨਸ੍ (ਜਲ). ਪਵਿਤ੍ਰ ਜਲਵਾਲੀ ਪੁਰੀ. "ਬਨਾਰਸਿ ਅਸਿ ਬਸਤਾ." (ਗੌਂਡ ਨਾਮਦੇਵ) ਦੇਖੋ, ਕਾਸ਼ੀ। ੨. ਵ੍ਰਿਜ ਭੂਮਿ ਦਾ ਬਰਸਾਨਾ ਗ੍ਰਾਮ. "ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ਇਸ ਸ਼ਬਦ ਵਿੱਚ ਜਿਗ੍ਯਾਸੂ ਗੋਪੀ ਹੈ, ਕਰਤਾਰ ਕ੍ਰਿਸਨ ਹੈ, ਬਰਸਾਨਾ ਅੰਤਹਕਰਣ ਅਤੇ ਬ੍ਰਿੰਦਾਬਨ ਸ਼ਰੀਰ ਹੈ.
Source: Mahankosh