Definition
ਸੰਗ੍ਯਾ- ਵਨ. ਜੰਗਲ. "ਬਨੁ ਬਨੁ ਫਿਰਤੀ ਢੂਢਤੀ." (ਓਅੰਕਾਰ) ੨. ਬਾਗ. ਉਪਵਨ. "ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ." (ਸੂਹੀ ਛੰਤ ਮਃ ੫) ਰਾਮਦਾਸਪੁਰ ਵਿੱਚ ਹਰਿਮੰਦਿਰ, ਗੁਰੂ ਕਾ ਬਾਗ ਅਤੇ ਅਮ੍ਰਿਤ ਸਰੋਵਰ ਬਣਿਆ। ੩. ਜਲ. "ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ, ਬਿਖੈ ਬਨੁ ਫੀਕਾ ਜਾਨਿਆ." (ਸ੍ਰੀ ਛੰਤ ਮਃ ੫) ੪. ਸਮੁੰਦਰ. "ਪ੍ਰਭ ਗੁਨ ਗਾਇ ਬਿਖੈਬਨੁ ਤਰਿਆ." (ਦੇਵ ਮਃ ੫) ੫. ਮੇਘ. ਬੱਦਲ. "ਬਨੁ ਬਨੁ ਫਿਰ ਉਦਾਸ ਬੂੰਦ ਜਲ ਕਾਰਣੇ." (ਫੁਨਹੇ ਮਃ ੫)
Source: Mahankosh