Definition
ਪੁਰਾਣਾ ਮਸ਼ਹੂਰ ਨਗਰ, ਜੋ ਪਟਿਆਲਾ ਰਾਜ ਵਿੱਚ ਨਜਾਮਤ ਪਟਿਆਲੇ ਦੀ ਤਸੀਲ ਰਾਜਪੁਰਾ, ਥਾਣਾ ਲਾਲੜੂ ਵਿੱਚ ਰੇਲਵੇ ਸਟੇਸ਼ਨ ਰਾਜਪੁਰੇ ਤੋਂ ਉੱਤਰ ਪੂਰਵ ੯. ਮੀਲ ਹੈ. ਮੁਸਲਮਾਨ ਰਾਜ ਸਮੇਂ ਇਹ ਵਡਾ ਮਸ਼ਹੂਰ ਸ਼ਹਿਰ ਛੱਤ ਬਨੂੜ ਕਰਕੇ ਪ੍ਰਸਿੱਧ ਸੀ, ਜੋ ਛੱਤ ਅਤੇ ਬਨੂੜ ਪਿੰਡਾਂ ਦਾ ਸਾਂਝਾ ਨਾਉਂ ਹੈ.#ਕੁਕਰਮੀਆਂ ਨੂੰ ਸਜਾ ਦੇਣ ਲਈ ਜਦ ਤੋਂ ਬੰਦੇ ਬਹਾਦੁਰ ਨੇ ਇਹ ਉਜਾੜਿਆ ਹੈ, ਫੇਰ ਰੌਣਕ ਨਹੀਂ ਹੋਈ. ਪੁਰਾਣੇ ਖੰਡਰਾਤ ਪਏ ਹਨ. ਹੁਣ ਛੱਤ ਅਤੇ ਬਨੂੜ ਸਾਧਾਰਣ ਪਿੰਡ ਰਹਿ ਗਏ ਹਨ, ਜਿਨ੍ਹਾਂ ਦੇ ਵਿਚਕਾਰ ਚਾਰ ਮੀਲ ਦੀ ਵਿੱਥ ਹੈ.
Source: Mahankosh