Definition
ਅਰਜੁਨ ਦੀ ਇਸਤ੍ਰੀ ਚਿਤ੍ਰਾਂਗਦਾ ਦੇ ਉਦਰ ਤੋਂ ਪੈਦਾ ਹੋਇਆ ਪੁਤ੍ਰ, ਜੋ ਮਹੋਦਯ (ਮਨੀਪੁਰ) ਦਾ ਰਾਜਾ ਸੀ. ਇਸ ਨੇ ਇੱਕ ਵਾਰ ਆਪਣੇ ਪਿਤਾ ਅਰਜੁਨ ਨੂੰ ਜੰਗ ਵਿੱਚ ਮਾਰ ਦਿੱਤਾ ਸੀ, ਪਰ ਉਲੂਪੀ ਜੋ ਬਭ੍ਰੁਵਾਹਨ ਦੀ ਸੌਤੇਲੀ ਮਾਂ ਸੀ, ਉਸ ਨੇ ਸੰਜੀਵਨੀਮਣਿ ਨਾਲ ਅਰਜੁਨ ਨੂੰ ਜ਼ਿੰਦਾ ਕਰ ਲਿਆ.
Source: Mahankosh