Definition
ਰਾਜ ਫਰੀਦਕੋਟ ਵਿੱਚ ਥਾਣਾ ਕੋਟਕਪੂਰੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਰੁਮਾਣਾ ਅਲਬੇਲਸਿੰਘ" ਤੋਂ ਪੰਜ ਮੀਲ ਪੂਰਵ ਹੈ. ਇਸ ਪਿੰਡ ਤੋਂ ਉੱਤਰ, ਪਾਸ ਹੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ "ਗੁਰੂਸਰ" ਹੈ. ਕਲਗੀਧਰ ਇੱਥੇ ਤਿੰਨ ਦਿਨ ਵਿਰਾਜੇ ਹਨ. ਦਰਬਾਰ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਰਿਆਸਤ ਤੋਂ ੧੭. ਘੁਮਾਂਉਂ ਜ਼ਮੀਨ ਮੁਆਫ ਹੈ. ਪੁਜਾਰੀ ਸਿੰਘ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ.
Source: Mahankosh