ਬਰਨ
barana/barana

Definition

ਸੰ. ਵਰ੍‍ਣ. ਸੰਗ੍ਯਾ- ਰੂਪ. ਸ਼ਕਲ। ੨. ਰੰਗ। ੩. ਜਾਤਿ. ਬ੍ਰਾਹਮਣ ਆਦਿ ਜਾਤਿ ਦੀ ਵੰਡ. "ਬਰਨ ਆਸ੍ਰਮ ਸਾਸਤ੍ਰ ਸੁਨਉ." (ਬਿਲਾ ਮਃ ੫) ੪. ਜਦ ਅਬਰਨ ਸ਼ਬਦ ਨਾਲ ਮਿਲਕੇ ਬਰਨ ਸ਼ਬਦ ਆਉਂਦਾ ਹੈ, ਤਦ ਉੱਤਮ ਵਰਣ ਦਾ ਬੋਧਕ ਹੁੰਦਾ ਹੈ. "ਬਰਨ ਅਬਰਨ ਰੰਕ ਨਹੀਂ ਈਸਰੁ." (ਬਿਲਾ ਰਵਿਦਾਸ) ੫. ਅਕ੍ਸ਼੍‍ਰ. ਅੱਖਰ। ੬. ਉਸਤਤਿ. ਵਡਿਆਈ। ੭. ਸੰ. ਵਰ੍‍ਣ੍ਯ (वर्ण्य) ਵਰ੍‍ਣਨ ਕਰਨ ਯੋਗ੍ਯ. ਭਾਵ- ਸ਼ਬਦ ਦਾ ਸਿੱਧਾਂਤ ਅਰਥ "ਬਰਨ ਸਹਤ ਜੋ ਜਾਪੈ ਨਾਮੁ." (ਭੈਰ ਰਵਿਦਾਸ) ੮. ਵਰ੍‍ਣਨ. ਕਥਨ. ਬਯਾਨ. "ਮੁਖ ਤੇ ਨਾਹੀ ਜਾਤ ਬਰਨ." (ਸਾਰ ਮਃ ੫) "ਚੰਪਕ ਬਰਨਵਾਰੀ ਕਵਿਤਾ ਬਰਨਵਾਰੀ ਸੁਸ੍ਟ ਬਰਨਵਾਰੀ ਉਰ ਮੇ ਧਰਨ ਕੀ." (ਗੁਪ੍ਰਸੂ) ਚੰਬੇ ਜੇਹੇ ਰੰਗ ਵਾਲੀ, ਕਵਿਤਾ ਵਰਣਨ ਕਰਨ ਵਾਲੀ, ਉੱਤਮ ਸ਼ਕਲ ਵਾਲੀ। ੯. ਵਰੁਣ. ਜਲਪਤਿ. "ਬਰਨ ਬਾਰਿ ਨਿਤ ਭਰੇ." (ਰਾਮਾਵ)
Source: Mahankosh

Shahmukhi : برن

Parts Of Speech : noun, masculine

Meaning in English

same as ਵਰਨ , colour
Source: Punjabi Dictionary

BARAN

Meaning in English2

s. m, caste (used of the four Hindu castes); colour; dress; way, manner; a letter of an alphabet:—baran shaṇkar, s. m. A man who does not scruple to eat with one of a different caste.
Source:THE PANJABI DICTIONARY-Bhai Maya Singh