Definition
T. Bernier. ਇਹ ਫ੍ਰਾਂਸ ਦਾ ਵੈਦ੍ਯ ਸਨ ੧੬੫੮ ਵਿੱਚ ਆਪਣੇ ਦੇਸ਼ ਦਾ ਏਜੈਂਟ ਹੋਕੇ ਭਾਰਤ ਵਿੱਚ ਆਇਆ. ਮੁਹੰਮਦਸ਼ਫ਼ੀ (ਦਾਨਿਸ਼ਮੰਦ ਖ਼ਾਂਨ) ਦੀ ਮਾਰਫਤ ਇਸ ਦਾ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਦਖ਼ਲ ਹੋ ਗਿਆ. ਇਸ ਨੇ ਸਨ ੧੬੬੪ ਵਿੱਚ ਔਰੰਗਜ਼ੇਬ ਨਾਲ ਕਸ਼ਮੀਰ ਦੀ ਯਾਤ੍ਰਾ ਕੀਤੀ. ਬਰਨੀਅਰ ਨੇ ਅੱਖੀਂ ਦੇਖੇ ਹਾਲ ਜੋ ਲਿਖੇ ਹਨ, ਉਹ ਪੜ੍ਹਨ ਯੋਗ੍ਯ ਹਨ. ਇਹ ਵਿਦ੍ਵਾਨ ਸਨ ੧੬੬੮ ਵਿੱਚ ਆਪਣੇ ਦੇਸ਼ ਵਾਪਿਸ ਪਹੁਚਿਆ ਅਤੇ ਸਨ ੧੬੮੮ ਵਿੱਚ ਪੈਰਿਸ ਮੋਇਆ.
Source: Mahankosh