ਬਰਮਾ
baramaa/baramā

Definition

ਸੰਗ੍ਯਾ- ਇੱਕ ਤਖਾਣਾ ਸੰਦ, ਜਿਸ ਨਾਲ ਛੇਦ ਕਰੀਦਾ ਹੈ। ੨. ਸੰ. ਵਰ੍‍ਮਨ੍‌. ਕਵਚ. "ਦੇਖ ਦਯੋ ਬਰਮਾ ਸੁਤਸੂਰਜ." (ਕ੍ਰਿਸਨਾਵ) ੩. ਬ੍ਰਹਮਾ. ਚਤੁਰਾਨਨ. "ਗੁਰੁ ਈਸਰੁ ਗੁਰੁ ਗੋਰਖੁ ਬਰਮਾ." (ਜਪੁ) ਗੁਰੂ ਹੀ ਸ਼ਿਵ, ਗੁਰੂ ਹੀ ਵਿਸਨੁ ਅਤੇ ਗੁਰੂ ਹੀ ਬ੍ਰਹਮਾ ਹੈ। ੪. ਬ੍ਰਹ੍‌ਮਦੇਸ਼. ਹਿੰਦੁਸਤਾਨ ਦੀ ਪੂਰਵੀ ਹੱਦ ਉੱਪਰ ਬੰਗਾਲ ਖਾਡੀ ਦੇ ਪੂਰਵ ਅਤੇ ਆਸਾਮ ਤਥਾ ਚੀਨ ਦੇ ਦੱਖਣ ਦਾ ਇੱਕ ਪਹਾੜੀ ਦੇਸ਼. ਇਸ ਦਾ ਰਕਬਾ ੨੩੦੮੩੯ ਵਰਗਮੀਲ ਅਤੇ ਆਬਾਦੀ ੧੩, ੨੦੫, ੫੬੪ ਹੈ. ਲੋਅਰ ਬਰਮਾ ਦੀ ਰਾਜਧਾਨੀ ਰੰਗੂਨ ਅਤੇ ਅਪਰ ਦੀ ਮਾਂਡਲੇ ਹੈ. ਇਸ ਵਿੱਚ ਰਤਨਾਂ ਅਤੇ ਸੋਨੇ ਆਦਿ ਦੀਆਂ ਖਾਣਾਂ ਹਨ.
Source: Mahankosh

BARMÁ

Meaning in English2

s. f, gimlet; an auger, an awl; i. q. Varmá.
Source:THE PANJABI DICTIONARY-Bhai Maya Singh