ਬਰਸੁ
barasu/barasu

Definition

ਸੰਗ੍ਯਾ- ਵਰ੍ਸਾ. ਮੀਂਹ. "ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ." (ਰਾਮ ਰੁਤੀ ਮਃ ੫) ੨. ਵਰਸਣਾ (ਵਰ੍ਹਣਾ) ਕ੍ਰਿਯਾ ਦਾ ਅਮਰ. "ਬਰਸੁ ਮੇਘ ਜੀ, ਤਿਲੁ ਬਿਲਮੁ ਨ ਲਾਉ." (ਮਲਾ ਮਃ ੫) ਹੇ ਮੇਘ! ਜਲ ਦੀ ਵਰਖਾ ਕਰ। ੩. ਵਰ੍ਸ. ਵਰ੍ਹਾ. ਸਾਲ. "ਬਰਸੁ ਏਕੁ ਹਉ ਫਿਰਿਓ." (ਸਵੈਯੇ ਮਃ ੩. ਕੇ)
Source: Mahankosh