ਬਰੋਟਾ ਸਾਹਿਬ
barotaa saahiba/barotā sāhiba

Definition

ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ ਥਾਣਾ ਆਨੰਦਪੁਰ ਵਿੱਚ "ਕੀਰਤਪੁਰ" ਤੋਂ ਇੱਕ ਮੀਲ ਉੱਤਰ ਪੱਛਮ, ਆਨੰਦੁਪਰ ਵਾਲੀ ਸੜਕ ਉੱਤੇ ਪਿੰਡ ਭਗੋਲਾ ਦੇ ਰਕਬੇ ਅੰਦਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਦੇ ਕੁਝ ਘੋੜੇ ਅਤੇ ਸਵਾਰ ਚੁਮਾਸੇ ਵਿੱਚ ਇੱਥੇ ਰਿਹਾ ਕਰਦੇ ਸਨ.#ਸਤਿਗੁਰੂ ਜੀ ਕਈ ਵਾਰੀਂ ਕੀਰਤਪੁਰੋਂ ਇੱਥੇ ਆਕੇ ਘੋੜਿਆਂ ਨੂੰ ਦੇਖਦੇ ਹੁੰਦੇ ਸਨ. ਗੁਰਦ੍ਵਾਰਾ ਬਣਿਆ ਹੋਇਆ ਨਹੀਂ ਹੈ, ਸਾਧਾਰਣ ਮੰਜੀ ਸਾਹਿਬ ਹੈ. ਗੁਰੂ ਜੀ ਦੇ ਸਮੇਂ ਦਾ ਇਕ ਬੋਹੜ (ਬਿਰਛ) ਹੈ, ਜਿਸ ਦਾ ਨਾਮ ਬਰੋਟਾਸਾਹਿਬ ਹੈ. ੧੮੦ ਰੁਪਯੇ ਸਾਲਾਨਾ ਰਿਆਸਤ ਪਟਿਆਲੇ ਤੋਂ ਜਾਗੀਰ ਹੈ. ਪੁਜਾਰੀ ਸਿੰਘ ਹੈ.
Source: Mahankosh