Definition
ਵਰ੍ਸ. ਸਾਲ। ੨. ਰਿਆਸਤ ਪਟਿਆਲਾ, ਨਜਾਮਤ ਸੁਨਾਮ, ਥਾਣਾ ਬੋਹਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਬੁਢਲਾਡੇ ਤੋਂ ਉੱਤਰ ਪੂਰਵ ਅਤੇ ਨਰੇਂਦ੍ਰਪੁਰੇ ਤੋਂ ਦੱਖਣ ਤਿੰਨ ਮੀਲ ਹੈ. ਇਸ ਪਿੰਡ ਤੋਂ ਪੱਛਮ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਇੱਥੇ ਚੌਮਾਸਾ ਠਹਿਰੇ ਹਨ. ਗੁਰਦ੍ਵਾਰਾ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਨਾਲ ੨੧੦ ਘੁਮਾਉਂ ਦੇ ਕਰੀਬ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ.
Source: Mahankosh