ਬਲਵੰਡ
balavanda/balavanda

Definition

ਸ਼੍ਰੀ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ, ਜੋ ਸੱਤੇ ਨਾਲ ਮਿਲਕੇ ਕੀਰਤਨ ਕਰਦਾ ਸੀ. ਭਾਈ ਸੰਤੋਖਸਿੰਘ ਨੇ ਬਲਵੰਡ ਤੇ ਸੱਤਾ ਭਾਈ ਲਿਖੇ ਹਨ. ਯਥਾ- "ਹੁਤੋ ਡੂਮ ਬਲਵੰਡ ਮਹਾਨਾ। ਸੱਤਾ ਤਿਸ ਕੋ ਅਨੁਜ ਸੁਜਾਨਾ." (ਗੁਪ੍ਰਸੂ ਰਾਸਿ ੩. ਅਃ ੪੩) ਪਰ ਬਾਵਾ ਕ੍ਰਿਪਾਲਸਿੰਘ ਭੱਲਾ ਕ੍ਰਿਤ "ਮਹਿਮਾਪ੍ਰਕਾਸ਼." ਜੋ ਸੰਮਤ ੧੮੫੭ ਵਿੱਚ ਲਿਖਿਆ ਗਿਆ ਹੈ. ਸੱਤੇ ਨੂੰ ਬਲਵੰਡ ਦਾ ਪੁਤ੍ਰ ਪ੍ਰਗਟ ਕਰਦਾ ਹੈ, ਯਥਾ- "ਬਲਵੰਡ ਪੁਤ੍ਰ ਸੱਤਾ ਤਹਿ ਆਇ। ਆਨ ਹਜੂਰ ਰਬਾਬ ਵਜਾਇ." ਦੇਖੋ, ਲੱਧਾ ਭਾਈ. "ਬਲਵੰਡ ਖੀਵੀ ਨੇਕ ਜਨ." (ਵਾਰ ਰਾਮ ੩) ੨. ਵਿ- ਬਲਵੰਤ. ਤ਼ਾਕਤ਼ਵਰ.
Source: Mahankosh