Definition
ਸੰਗ੍ਯਾ- ਦੇਵਤਾ ਅੱਗੇ ਅੰਨ ਆਦਿ ਸਾਮਗ੍ਰੀ ਅਰਪਣ ਦੀ ਕ੍ਰਿਯਾ। ੨. ਈਸ਼੍ਵਰ ਅਥਵਾ ਕਿਸੇ ਦੇਵਤਾ ਦੇ ਨਿਮਿੱਤ ਪਸ਼ੁ ਦੀ ਕੁਰਬਾਨੀ ਕਰਨੀ. ਬਲਿਦਾਨ ਦੀ ਰੀਤਿ ਬਹੁਤ ਪੁਰਾਣੀ ਹੈ. ਵੇਦਾਂ ਦੇ ਸਮੇਂ ਇਸ ਦਾ ਵਡਾ ਪ੍ਰਚਾਰ ਸੀ. ਯਜੁਰਵੇਦ ਦੇਖਣ ਤੋਂ ਪਤਾ ਲਗਦਾ ਹੈ ਕਿ ਦੇਵਤਿਆਂ ਦੀ ਪ੍ਰਸੰਨਤਾ ਲਾਭ ਕਰਨ ਲਈ ਜੀਵਾਂ ਦੀ ਕੁਰਬਾਨੀ ਕੀਤੀ ਜਾਂਦੀ ਸੀ. ਰਾਮਾਯਣ ਅਤੇ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਭੀ ਇਸ ਬਾਬਤ ਅਨੰਤ ਲੇਖ ਹਨ. ਬਾਈਬਲ ਅਤੇ ਕੁਰਾਨ ਵਿੱਚ ਭੀ ਬਲਿਦਾਨ ਦਾ ਅਨੇਕ ਥਾਂ ਜਿਕਰ ਹੈ. ਦੇਖੋ, Numbers ਕਾਂਡ ੨੮, ਆਯਤ ੪, ੫. ਕਾਂਡ ੨੯, ਆਯਤ ੩, ੪, ੫, ੬. ਅਤੇ ਕੁਰਾਨ ਸੂਰਤ ਹੱਜ, ਆਯਤ ੨੭, ੨੮.
Source: Mahankosh