Definition
ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੇ ਦਰਬਾਰ ਦੇ ੫੨ ਕਵਿ, ਜੋ ਕਲਗੀਧਰ ਦੀ ਆਗ੍ਯਾ ਅਨੁਸਾਰ ਅਨੇਕ ਮਤਾਂ ਦੀਆਂ ਪੁਸਤਕਾਂ ਪੰਜਾਬੀ ਅਤੇ ਹਿੰਦੀ ਵਿੱਚ ਉਲਥਾ ਕਰਦੇ ਸਨ, ਅਤੇ ਇੱਕ ਅਦਭੁਤ ਗ੍ਰੰਥ "ਵਿਦ੍ਯਾਸਰ" ਅਥਵਾ "ਵਿਦ੍ਯਾਸਾਗਰ" ਲਿਖਿਆ ਗਿਆ ਸੀ. ਅਦੁਤੀ ਵਿਦ੍ਵਾਨਾਂ ਦੀ ਕਈ ਵਰ੍ਹੇ ਦੀ ਘਾਲਨਾ ਆਨੰਦਪੁਰ ਦੇ ਯੁੱਧ ਵਿੱਚ ਵਿਦ੍ਯਾ ਦੇ ਵੈਰੀਆਂ ਹੱਥੋਂ ਭਸਮ ਹੋ ਗਈ. ਮਹਾਭਾਰਤ ਦੇ ਕਈ ਪੂਰਵ, ਚਾਣਕ੍ਯਨੀਤਿ, ਗੁਰੁਸ਼ੋਭਾ ਆਦਿਕ, ਜੋ ਜੰਗ ਤੋਂ ਪਹਿਲਾਂ ਵਿਦ੍ਯਾਪ੍ਰੇਮੀ. ਸਿੱਖਾਂ ਪਾਸ ਪਹੁੰਚ ਚੁੱਕੇ ਸਨ, ਕੇਵਲ ਉਹ ਬਚ ਗਏ. ਮਹਾਰਾਜਾ ਨਰੇਂਦ੍ਰਸਿੰਘ ਸਾਹਿਬ ਪਟਿਆਲਾਪਤਿ ਨੇ ਮਹਾਭਾਰਤ ਦੇ ਬਾਕੀ ਪਰਵ ਆਪਣੇ ਕਵੀਆਂ ਤੋਂ ਬਣਵਾਕੇ ਗ੍ਰੰਥ ਪੂਰਾ ਕੀਤਾ. ਕੁਝਕ ਫੁਟਕਲ ਕਵਿਤਾ ਭਾਈ ਸੰਤੋਖਸਿੰਘ ਜੀ ਨੂੰ ਭੀ ਮਿਲੀ, ਜੋ ਉਨ੍ਹਾਂ ਨੇ ਗੁਰੁਪ੍ਰਤਾਪਸੂਰਯ ਵਿੱਚ ਲਿਖੀ ਹੈ.#"ਹਮ ਭੀ ਕੇਤਕ ਕਰਹਿਂ ਬਖਾਨੀ,#ਕਹੈਂ ਖਾਲਸੇ ਕੇ ਹਿਤ ਬਾਨੀ,#ਆਦਿ ਮਹਾਭਾਰਤ ਜੇ ਆਨ,#ਭਾਖਾ ਸਭ ਕੀ ਕਰਤ ਸੁਜਾਨ,#ਸੋ ਹਮ ਪੰਥ ਹੇਤ ਕਰਵਾਵੈਂ,#ਪਠਹਿਂ ਆਪ ਸਭਹੂਨ ਸੁਨਾਵੈਂ."#ਹੁਤੇ ਬਵੰਜਾ ਕਵਿ ਗੁਰੁ ਪਾਸ,#ਸਭਿ ਹੀ ਬਾਨੀ ਕਰਹਿਂ ਪ੍ਰਕਾਸ,#ਸਤਿਗੁਰੁ ਸਭ ਇਕਤ੍ਰ ਕਰਵਾਵੈਂ,#ਪਤ੍ਰੇ ਦੀਰਘ ਪਰ ਲਿਖਵਾਵੈਂ,#ਨਾਮ ਗ੍ਰੰਥ ਕੋ ਵਿਦ੍ਯਾਸਾਗਰ,#ਰਾਖਨ ਕੀਨੋ ਸ੍ਰੀ ਪ੍ਰਭੁ ਨਾਗਰ.#(ਗੁਪ੍ਰਸੂ ਰੁੱਤ ੩, ਅਃ ੫੧)#ਤਿਨ ਕਵਿਯਨ ਬਾਨੀ ਰਚੀ#ਲਿਖ ਕਾਗਦ ਤੁਲਵਾਇ,#ਨੌ ਮਣ ਹੋਏ ਤੇਲ ਮਹਿ#ਸੂਖਮ ਲਿਖਤ ਲਿਖਾਇ.#"ਬਿਦ੍ਯਾਸਰ" ਤਿਸ ਗ੍ਰੰਥ ਕੋ#ਨਾਮ ਧਰ੍ਯੋ ਕਰ ਪ੍ਰੀਤਿ,#ਨਾਨ੍ਹ੍ਹਾ ਵਿਧ ਕਵਿਤਾ ਰਚੀ#ਰਖ ਰਖ ਨੌ ਰਸ ਰੀਤਿ.#ਮਚ੍ਯੋ ਜੰਗ ਗੁਰੁ ਸੰਗ ਬਡ#ਰਹ੍ਯੋ ਗ੍ਰੰਥ ਸੋ ਬੀਚ,#ਨਿਕਸੇ ਆਨਦਪੁਰਾ ਤੇ,#ਲੂਟ੍ਯੋ ਪੁਨ ਮਿਲ ਨੀਚ.#ਪ੍ਰਥਕ ਪ੍ਰਥਕ ਪਤ੍ਰੇ ਹੁਤੇ,#ਲੁਟ੍ਯੋ ਸੁ ਗ੍ਰੰਥ ਬਿਖੇਰ,#ਇਕ ਬਲ ਰਹ੍ਯੋ ਨ, ਇਮ ਗਯੋ#ਜਿਸ ਤੇ ਮਿਲ੍ਯੋ ਨ ਫੇਰ.#(ਗੁਪ੍ਰਸੂ ਰੁੱਤ ੫. ਅਃ ੫੧)#ਬਵੰਜਾ ਕਵੀਆਂ ਦੇ ਨਾਮ ਇਹ ਹਨ-#੧. ਉਦੇਰਾਯ, ੨. ਅਣੀਰਾਯ, ੩. ਅਮ੍ਰਿਤਰਾਯ, ੪. ਅੱਲੂ. ੫. ਆਸਾਸਿੰਘ, ੬. ਆਲਿਮ, ੭. ਈਸ਼੍ਵਰਦਾਸ. ੮. ਸੁਖਦੇਵ, ੯. ਸੁੱਖਾਸਿੰਘ ੧੦. ਸੁਖੀਆ, ੧੧. ਸੁਦਾਮਾ, ੧੨. ਸੈਨਾਪਤਿ, ੧੩. ਸ਼੍ਯਾਮ, ੧੪. ਹੀਰ, ੧੫. ਹੁਸੈਨਅਲੀ, ੧੬. ਹੰਸਰਾਮ, ੧੭. ਕੱਲੂ, ੧੮. ਕੁਵਰੇਸ਼, ੧੯. ਖਾਨਚੰਦ, ੨੦. ਗੁਣੀਆ, ੨੧. ਗੁਰੁਦਾਸ, ੨੨ ਗੋਪਾਲ, ੨੩ ਚੰਦਨ, ੨੪ ਚੰਦਾ, ੨੫ ਜਮਾਲ, ੨੬ ਟਹਿਕਨ, ੨੭ ਧਰਮਸਿੰਘ, ੨੮ ਧੰਨਾਸਿੰਘ ੨੯ ਧ੍ਯਾਨਸਿੰਘ, ੩੦ ਨਾਨੂ, ੩੧ ਨਿਸ਼ਚਲਦਾਸ, ੩੨ ਨਿਹਾਲਚੰਦ, ੩੩ ਨੰਦਸਿੰਘ, ੩੪ ਨੰਦਲਾਲ, ੩੫ ਪਿੰਡੀਦਾਸ, ੩੬ ਬੱਲਭ, ੩੭ ਬੱਲੂ, ੩੮ ਬਿਧੀਚੰਦ, ੩੯ ਬੁਲੰਦ, ੪੦ ਬ੍ਰਿਖ, ੪੧ ਬ੍ਰਿਜਲਾਲ, ੪੨ ਮਥੁਰਾ, ੪੩ ਮਦਨਸਿੰਘ, ੪੪ ਮਦਨਗਿਰਿ, ੪੫ ਮੱਲੂ, ੪੬ ਮਾਨਦਾਸ, ੪੭ ਮਾਲਾਸਿੰਘ, ੪੮ ਮੰਗਲ, ੪੯ਰਾਮ, ੫੦ ਰਾਵਲ, ੫੧ ਰੌਸ਼ਨਸਿੰਘ, ੫੨ ਲੱਖਾ.
Source: Mahankosh