ਬਸਿਸਟ
basisata/basisata

Definition

ਸੰ. ਵਸ਼ਿਸ੍ਟ ਜਿਸ ਨੇ ਇੰਦ੍ਰਿਯ ਅਤ੍ਯੱਤ ਵਸ਼ ਕਰ ਲਏ ਹਨ, ਐਸਾ ਮੁਨਿ. ਇਹ ਵੈਦਿਕ ਰਿਖੀ; ਰਿਗਵੇਦ ਦੇ ਕਈ ਮੰਤ੍ਰਾਂ ਦਾ ਕਰਤਾ ਹੈ. ਉਰਵਸ਼ੀ ਅਪਸਰਾ ਨੂੰ ਦੇਖਕੇ ਮਿਤ੍ਰਾਵਰੁਣ ਦਾ ਵੀਰਯ ਪਾਤ ਹੋਣ ਪੁਰ ਪ੍ਰਿਥਿਵੀ ਤੋਂ ਇਸ ਦੀ ਉਤਪੱਤੀ ਲਿਖੀ ਹੈ. ਇਹ ਨਿਮਿ ਰਾਜਾ ਦਾ ਪੁਰੋਹਿਤ, ਰਾਮਚੰਦ੍ਰ ਜੀ ਦਾ ਗੁਰੂ ਅਤੇ ਵੇਦਾਂਤ ਦਾ ਪ੍ਰਚਾਰਕ ਹੋਇਆ ਹੈ. ਇਹ ਵਿਸ਼੍ਵਾਮਿਤ੍ਰ ਰਿਖੀ ਦਾ, ਜੋ ਕ੍ਸ਼੍‍ਤ੍ਰੀ ਤੋਂ ਬ੍ਰਾਹਮਣ ਪਦਵੀ ਨੂੰ ਪਹੁਚਿਆ ਸੀ. ਵਡਾ ਵਿਰੋਧੀ. ਵਸ਼ਿਸ੍ਠ ਦੀ ਇਸਤ੍ਰੀ ਅਰੁੰਧਤੀ ਸੀਤਾ ਦੀ ਸਹੇਲੀ ਸੀ. ਦੇਖੋ, ਵਿਸ਼੍ਵਾਮਿਤ੍ਰ ਅਤੇ ਬਿਆਸ ੨. "ਗੁਰਮੁਖਿ ਬਸਿਸਟ ਹਰਿਉਪਦੇਸ ਸੁਣਾਈ." (ਵਾਰ ਵਡ ਮਃ ੪)
Source: Mahankosh