ਬਹਿਰਜੱਖ
bahirajakha/bahirajakha

Definition

ਸੰ. ਵਹਿਰ੍‍ਯਕ. ਮਹਾਭਾਰਤ ਵਿੱਚ ਲਿਖਿਆ ਹੈ ਕਿ ਕੈਰਵ ਪਾਂਡਵਾਂ ਨੇ ਕੁਰੁਕ੍ਸ਼ੇਤ੍ਰ ਦੇ ਯੁੱਧ ਸਮੇਂ ਚਾਰੇ ਪਾਸੇ ਚਾਰ ਯਕ੍ਸ਼੍‍ ਦੇਵਤੇ ਇਸ ਲਈ ਪਹਿਰੇ ਤੇ ਖੜੇ ਕੀਤੇ ਕਿ ਜੋ ਮੈਦਾਨੋਂ ਭੱਜੇ, ਉਸ ਨੂੰ ਫੜਕੇ ਜੰਗ ਦੇ ਮੈਦਾਨ ਵਿੱਚ ਸਿੱਟ ਦੇਣ. ਇੱਕ ਯਕ੍ਸ਼੍‍ ਦੇ ਠਹਿਰਣ ਦੇ ਥਾਂ ਉੱਪਰ ਵਸਿਆ ਹੋਇਆ ਇਸੇ ਨਾਮ ਦਾ ਇੱਕ ਪਿੰਡ, ਜੋ ਕੁਰੁਕ੍ਸ਼ੇਤ੍ਰ ਭੂਮਿ ਵਿੱਚ ਸਰਸ੍ਵਤੀ ਦੇ ਕਿਨਾਰੇ ਹੈ. ਗੁਰੂ ਤੇਗਬਹਾਦੁਰ ਸਾਹਿਬ ਇਸ ਪਿੰਡ ਦੇ ਪ੍ਰੇਮੀ ਤਖਾਣ ਸਿੰਘ ਦੇ ਘਰ ਤਿੰਨ ਦਿਨ ਵਿਰਾਜੇ ਹਨ. ਇਹ ਰਾਜ ਪਟਿਆਲੇ ਵਿੱਚ ਹੈ.
Source: Mahankosh