ਬਹਿਲੋ ਭਾਈ
bahilo bhaaee/bahilo bhāī

Definition

ਮਾਲਵਾ ਦੇਸ਼ ਦੇ ਫਫੜੇ ਪਿੰਡ ਦਾ ਵਸਨੀਕ ਸੰਧੂ ਜੱਟ, ਜੋ ਸੁਲਤਾਨ ਦਾ ਭਗਤ ਸੀ, ਸੰਮਤ ੧੬੬੦ ਵਿੱਚ ਇਹ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਕਰਤਾਰ ਦਾ ਉਪਾਸਕ ਬਣਿਆ. ਇਸ ਨੇ ਅੰਮ੍ਰਿਤਸਰ ਜੀ ਦੇ ਤਾਲ ਅਤੇ ਹਰਿਮੰਦਿਰ ਬਣਨ ਸਮੇਂ ਵਡੀ ਸੇਵਾ ਕੀਤੀ. ਭਾਈ ਬਹਿਲੋ ਦਾ ਜਨਮ ਸੰਮਤ ੧੬੪੦ ਅਤੇ ਦੇਹਾਂਤ ਸੰਮਤ ੧੭੦੦ ਵਿੱਚ ਹੋਇਆ ਹੈ. ਭਾਈ ਬਹਿਲੋ ਦੀ ਵੰਸ਼ ਦੇ ਭਾਈਕੇ ਕਹੇ ਜਾਂਦੇ ਹਨ. ਦੇਖੋ, ਫਫੜੇ ਭਾਈ ਕੇ.
Source: Mahankosh