Definition
ਯੂ. Bible ਸੰਗ੍ਯਾ- ਪੁਸ੍ਤਕ. ਗ੍ਰੰਥ।#੨. ਮੂਸਾਈ ਅਤੇ ਈਸਾਈ ਮਤ ਵਾਲਿਆਂ ਦਾ ਧਰਮਗ੍ਰੰਥ, ਜਿਸ ਵਿੱਚ ਤੌਰੇਤ, ਅੰਜੀਲ ਆਦਿ ਕਈ ਗ੍ਰੰਥਾਂ ਦਾ ਸੰਗ੍ਰਹ ਹੈ. ਇਹ ਦੂਜੀ ਈਸਵੀ ਸਦੀ ਦੇ ਅੰਤ ਅਤੇ ਤੀਜੀ ਦੇ ਆਰੰਭ ਵਿੱਚ ਯੂਨਾਨੀ ਭਾਸਾ ਵਿੱਚ ਲਿਖਿਆ ਗਿਆ ਸੀ. ਹੁਣ ਇਸ ਦਾ ਅਨੁਵਾਦ ਸੰਸਾਰ ਦੀਆਂ ਅਨੇਕ ਗਿਆ ਬੋਲੀਆਂ ਵਿੱਚ ਹੋ ਗਿਆ ਹੈ. ਇਸ ਦੇ ਮੁੱਖ ਦੋ ਭਾਗ ਹਨ- ਤਉਰੇਤ ਜ਼ੱਬੂਰ ਆਦਿ Old Testament ਅਤੇ ਅੰਜੀਲ New Testament. ਬਾਇਬਲ ਨੂੰ ਕ਼ੁਰਾਨ ਵਿੱਚ ਭੀ ਇਲਹਾਮੀ ਕਿਤਾਬ ਮੰਨਿਆ ਹੈ.
Source: Mahankosh