Definition
ਸੰ. ਵਾਗੁਰਿਕ. ਸੰਗ੍ਯਾ- ਵਾਉਰਾ (ਵਾਗੁਰਾ) ਰੱਖਣ ਵਾਲਾ ਸ਼ਿਕਾਰੀ. ਫੰਧਕ। ੨. ਇੱਕ ਜਾਤਿ, ਜਿਸ ਨੂੰ ਬਾਵਰੀਆ ਭੀ ਆਖਦੇ ਹਨ. ਇਸ ਜਾਤਿ ਦੇ ਲੋਕ ਨੀਚ ਸਮਝੇ ਜਾਂਦੇ ਹਨ ਜੋ ਚੋਰੀ ਪੇਸ਼ਾ ਹਨ. ਇਹ ਨਾਮ ਬਾਉਰ (ਵਾਗੁਰਾ) ਰੱਖਣ ਤੋਂ ਹੋਇਆ ਹੈ. ਬਾਉਰੀਏ ਜਾਲ ਵਿੱਚ ਫਸਾਕੇ ਜੀਵਾਂ ਦਾ ਸ਼ਿਕਾਰ ਕਰਦੇ ਹਨ.
Source: Mahankosh