ਬਾਘਨਖਾ
baaghanakhaa/bāghanakhā

Definition

ਸੰਗ੍ਯਾ- ਸ਼ੇਰ ਦੇ ਨਹੁਂ ਜੇਹਾ ਇੱਕ ਸ਼ਾਸਤ੍ਰ. ਟੇਢਾ ਖੰਜਰ। ੨. ਸੋਨੇ ਚਾਂਦੀ ਆਦਿ ਵਿੱਚ ਮੜ੍ਹਕੇ ਬੱਚਿਆਂ ਦੇ ਗਲ ਪਹਿਰਾਇਆ ਸ਼ੇਰ ਦਾ ਨਖ. "ਬਾਘਨਖਾ ਮਢ ਕੰਚਨ ਤੇ ਮਖਤੂਲ ਗਰੇ ਮਹਿ ਡਾਲਤ ਹੈ." (ਗੁਪ੍ਰਸੂ) ਬਾਘਨਖਾ ਪਹਿਰਾਉਣ ਤੋਂ ਇਸਤ੍ਰੀਆਂ ਸੰਤਾਨ ਦੀ ਰਖ੍ਯਾ ਸਮਝਦੀਆਂ ਹਨ.
Source: Mahankosh