Definition
ਸੰ. ਵਾਦ੍ਯ. ਬਾਜਾ. "ਸੁਨੀਐ ਬਾਜੈ ਬਾਜ ਸੁਹਾਵੀ." (ਮਲਾ ਮਃ ੫) "ਸੁਨਤ ਹਨੇ ਬਾਜਨ ਪਰ ਡੰਕੇ." (ਗੁਪ੍ਰਸੂ) ੨. ਬਾਜੇ ਦੀ ਧੁਨਿ। ੩. ਵਜਾਉਣ ਦਾ ਪ੍ਰਕਾਰ. ਵਾਦਨ ਦੇ ਭੇਦ. "ਅਨਿਕ ਨਾਦ ਅਨਿਕ ਬਾਜ." (ਭੈਰ ਪੜਤਾਲ ਮਃ ੫) ੪. ਸੰ. ਵਾਜ. ਜਲ। ੫. ਯਗ੍ਯ। ੬. ਤੀਰ ਦਾ ਪੰਖ। ੭. ਵੇਗ. ਤੇਜ਼ੀ। ੮. ਗਮ੍ਯਤਾ. ਪਹੁਂਚ. "ਬਾਜ ਹਮਾਰੀ ਥਾਨ ਥਨੰਤਰਿ." (ਭੈਰ ਮਃ ੫) ੯. ਸੰ. ਵਾਜੀ (वाजिन्). ਘੋੜਾ. "ਫਿਰ੍ਯੋ ਦੇਸ ਦੇਸੰ ਨਰੇਸਾਨ ਬਾਜੰ." (ਰਾਮਾਵ) ੧੦. ਫ਼ਾ. [باز] ਬਾਜ਼. ਇੱਕ ਸ਼ਿਕਾਰੀ ਪੰਛੀ, ਜੋ ਗੁਲਾਬਚਸ਼ਮ ਪੰਛੀਆਂ ਦਾ ਰਾਜਾ ਹੈ. ਇਹ ਜੁੱਰਰਹ ਦੀ ਮਦੀਨ ਹੈ. ਇਸ ਦਾ ਕੱਦ ਜੁਰਰੇ ਨਾਲੋਂ ਵਡਾ ਹੁੰਦਾ ਹੈ. ਬਾਜ ਸਰਦ ਦੇਸਾਂ ਤੋਂ ਫੜਕੇ ਪੰਜਾਬ ਵਿੱਚ ਲਿਆਈਦਾ ਹੈ. ਇੱਥੇ ਆਂਡੇ ਨਹੀਂ ਦਿੰਦਾ. ਦਸ ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ. ਗਰਮੀਆਂ ਵਿੱਚ ਇਸ ਨੂੰ ਠੰਡੇ ਥਾਂ ਕੁਰੀਚ (ਕਰੀਜ) ਬੈਠਾਉਂਦੇ ਹਨ, ਜਦ ਕਿ ਇਹ ਪੁਰਾਣੇ ਖੰਭ ਸਿੱਟਕੇ ਨਵੇਂ ਬਦਲਦਾ ਹੈ. ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ. ਪੁਰਾਣੇ ਸਮੇਂ ਅਮੀਰ ਲੋਕ ਬਾਜ਼ ਨੂੰ ਆਪਣੇ ਹੱਥ ਤੇ ਰੱਖਦੇ ਅਤੇ ਬਹੁਤ ਸ਼ਿਕਾਰ ਖੇਡਦੇ ਸਨ. ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ. "ਸੀਹਾ ਬਾਜਾ ਚਰਗਾ ਕੁਹੀਆ, ਏਨਾ ਖਵਾਲੇ ਘਾਹ." (ਮਃ ੧. ਵਾਰ ਮਾਝ) ੧੧ਕ੍ਰਿ. ਵਿ- ਫਿਰ. ਪੁਨ ਵਾਪਿਸ. "ਦੀਜੈ ਬਾਜ ਦੇਸ ਹਮੈ ਮੇਟੀਐ ਕਲੇਸ." (ਚੰਡੀ ੧) ੧੨. ਔਰ. ਅਤੇ। ੧੩. ਸੰਗ੍ਯਾ- ਸ਼ਰਾਬ। ੧੪. ਕਰ. ਮਹਿਸੂਲ। ੧੫. ਵਿ- ਸ਼੍ਰੇਸ੍ਟ. ਉੱਤਮ. "ਬਿਸੁਕਰਮਾ ਤੇ ਬਾਜ." (ਚਰਿਤ੍ਰ ੧੪੩) ਵਿਸ੍ਵਕਰਮਾਂ ਨਾਲੋਂ ਵਧੀਆ। ੧੬. ਪੁਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਕਰਤਾ, ਖੇਡਣ ਵਾਲਾ, ਧਾਰਕ ਆਦਿ ਅਰਥ ਕਰ ਦਿੰਦਾ ਹੈ, ਜਿਵੇਂ ਦਗ਼ਾਬਾਜ਼, ਜੂਏਬਾਜ਼, ਕਬੂਤਰਬਾਜ਼ ਆਦਿ। ੧੭. ਅ਼. [بعض] ਬਅ਼ਜ ਸਰਵ- ਕੋਈ। ੧੮. ਫ਼ਾ. [باج] ਸੰਗ੍ਯਾ- ਸਰਕਾਰੀ ਮੁਆ਼ਮਲਾ ਕਰ. ਖ਼ਿਰਾਜ। ੧੯. ਖ਼ਾ. ਖੁਰਪਾ. ਰੰਬਾ. ਦੇਖੋ, ਬਾਜ ਦਾ ਸ਼ਿਕਾਰ.
Source: Mahankosh
Shahmukhi : باز
Meaning in English
hawk, falcon, falconet, goshawk; tapering stick or needle used for rolling up beard; also ਬਾਜ਼
Source: Punjabi Dictionary
BÁJ
Meaning in English2
s. m, Corruption of the Persian word Báz. (Used as an affix.) A player:—júe báj, s. m. A gambler:—raṇḍí báj, s. m. A whoremonger;—ad. Again, as in;—báj áuná, v. a. To abjure; to decline, to leave off, to desist, to abstain:—báj rakhná, v. a. To hold back, to restrain, to dissuade, to repress, to withhold, to detain:—báj rahiṉá, v. a. To abstain, to desist, to cause to forbear, to shun.
Source:THE PANJABI DICTIONARY-Bhai Maya Singh