Definition
ਵਿ- ਬਾਜ਼ਾਰ ਸੰਬੰਧੀ. ਬਾਜ਼ਾਰ ਦਾ। ੨. ਬਾਜ਼ਾਰ ਵਿੱਚ ਏਧਰ ਓਧਰ ਫਿਰਨ ਵਾਲਾ. ਮਰਯਾਦਾ ਰਹਿਤ. ਅਸਭ੍ਯ. "ਸਬਦੁ ਨ ਚੀਨੈ ਲੰਪਟ ਹੈ ਬਾਜਾਰੀ." (ਮਾਰੂ ਅਃ ਮਃ ੧) "ਜੇ ਕੋ ਦਰਗਹ ਬਹੁਤਾ ਬੋਲੈ, ਨਾਉ ਪਵੈ ਬਾਜਾਰੀ." (ਆਸਾ ਮਃ ੧) ੩. ਸ਼ਰੀਰਰੂਪ ਬਾਜ਼ਾਰ ਦਾ ਸੋਧਕ. ਸੰਯਮੀ. "ਸੋ ਬਾਜਾਰੀ ਹਮ ਗੁਰੁ ਮਾਨੇ." (ਗੌਂਡ ਕਬੀਰ) ਉਸ ਬਾਜਾਰੀ ਨੂੰ ਅਸੀੰ ਗੁਰੂ ਮੰਨਦੇ ਹਾਂ.
Source: Mahankosh