ਬਾਡਾਡੂੰ
baadaadoon/bādādūn

Definition

ਮਰਾ. ਵਾਟਾਡੋ. ਵਿ- ਰਾਹ ਦਿਖਾਉਣ ਵਾਲਾ. ਮਾਰਗ ਦੱਸਣ ਵਾਲਾ. "ਨਕਗੰ ਕੋ ਠਨਗਨ ਬਾਡਾਡੂੰ." (ਆਸਾ ਕਬੀਰ) ਨਕਵੱਢੀ (ਮਾਯਾ) ਦਾ ਘੰਟਾ ਉਸ ਵੱਲ ਜਾਣ ਦਾ ਰਾਹ ਦੱਸਦਾ ਹੈ. ਪੁਰਾਣੇ ਜ਼ਮਾਨੇ ਜਦ ਸੜਕਾਂ ਨਹੀਂ ਸਨ. ਤਦ ਉੱਚੇ ਮੀਨਾਰ ਜਾਂ ਬਿਰਛ ਪੁਰ ਰੱਖਕੇ ਨਗਾਰਾ ਜਾਂ ਵਡਾ ਘੰਟਾ ਰਾਹੀਆਂ ਨੂੰ ਰਸਤੇ ਦੀ ਸੀਧ ਦੱਸਣ ਲਈ ਵਜਾਇਆ ਜਾਂਦਾ ਸੀ, ਮਾਯਾ ਆਪਣੀ ਚਮਤਕਾਰੀ ਘੰਟੀ ਬਜਾਕੇ ਰਾਹ ਜਾਂਦਿਆਂ ਨੂੰ ਆਪਣੇ ਰਸਤੇ ਵੱਲ ਖਿੱਚ ਲੈਂਦੀ ਹੈ.
Source: Mahankosh