ਬਾਨ
baana/bāna

Definition

ਦੇਖੋ, ਬਾਣ। ੨. ਬੰਧਨ. ਬਾਨ੍ਹ. "ਜਾਕੇ ਚਾਕਰ ਕਉ ਨਾਹੀ ਬਾਨ." (ਗਉ ਅਃ ਮਃ ੫) ੨. ਬਨਾਵਟ. ਰਚਨਾ. "ਏਕੈ ਦੇਹ ਏਕੈ ਬਾਨ." (ਅਕਾਲ) "ਨ ਹਾਨਿ ਹੈ ਨ ਬਾਨ ਹੈ ਸਮਾਨਰੂਪ ਜਾਨਿਯੈ." (ਅਕਾਲ) ਨਾ ਵਿਨਾਸ਼ ਹੈ ਨਾ ਉਤਪੱਤਿ ਹੈ। ੪. ਟੇਵ. ਆਦਤ. ਸੁਭਾਉ। ੫. ਤੀਰ. ਬਾਣ। ੬. ਗੋਲੀ. ਗੋਲਾ. "ਆਯਸ ਦੀਨ ਤੇਹਖਾਨਾ ਕੋ। ਇਹ ਘਰ ਪਰ ਛਾਡੋ ਬਾਨਾ ਕੋ." (ਚਰਿਤ੍ਰ ੨੬੩) ੭. ਸੰ. ਵਾਨ. ਬੁਨਣਾ. ਬੁਣਨ ਦੀ ਕ੍ਰਿਯਾ। ੮. ਤੁਖਮਰੇਜ਼ੀ. ਬੀਜਣ ਦੀ ਕ੍ਰਿਯਾ। ੯. ਫ਼ਾ. [بان] ਪ੍ਰਤ੍ਯ- ਜੋ ਸ਼ਬਦ ਦੇ ਅੰਤ ਲਗਕੇ ਵਾਨ (ਵਾਲਾ) ਅਰਥ ਬੋਧ ਕਰਦਾ ਹੈ, ਜਿਵੇਂ- ਦਰਬਾਨ. ਫੀਲਬਾਨ.
Source: Mahankosh