Definition
ਵਿ- ਦੋ ਉੱਪਰ ਨੱਵੇ. ਦ੍ਵਾਨਵਤਿ- ੯੨. "ਗ੍ਯਾਰਹਿ ਸਹਸ ਬਾਨਵੇ ਛੰਦਾ। ਕਹੇ ਦਸਮ ਪੁਰ ਬੈਠ ਅਨੰਦਾ." (ਕ੍ਰਿਸਨਾਵ) ਦਸਮ ਸਬੰਧ ਭਾਗਵਤ ਦੇ ਗ੍ਯਾਰਾਂ ਸੌ ਬਾਨਵੇ ਛੰਦ, ਆਨੰਦਪੁਰ ਵਿੱਚ ਰਚੇ ਗਏ, ਬਾਕੀ ਰਚਨਾ ਪਾਂਵਟੇ ਆਦਿ ਅਸਥਾਨਾਂ ਪੁਰ ਹੋਈ। ੨. ਬਨਾਵੈਂ. ਬਣਾਉਂਦੇ ਹਨ. ਰਚਦੇ ਹਨ. "ਗਣ ਗੰਧਰਬ ਬਾਨਵੈਂ ਹੇਲਾ." (ਮਲਾ ਨਾਮਦੇਵ) ਹੇਲਾ (ਖੇਡ) ਰਚਦੇ ਹਨ. ਕੌਤਕਹਾਰ ਹਨ। ੩. ਦੇਖੋ, ਬਾਨਵਾ.
Source: Mahankosh