ਬਾਬੇ ਦੀ ਬੇਰ
baabay thee bayra/bābē dhī bēra

Definition

ਉਹ ਬੇਰੀ. ਜਿਸ ਹੇਠ ਸਤਿਗੁਰੂ ਵਿਰਾਜੇ ਹਨ। ੨. ਦੇਖੋ, ਸਿਆਲਕੋਟ। ੩. ਦੇਖੋ, ਬੇਰੀਸਾਹਿਬ। ੪. ਜਿਲਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ, ਥਾਣਾ ਸ਼ਾਹਗਰੀਬ ਦਾ ਪਿੰਡ ਮਲ੍ਹਾ ਹੈ, ਜੋ ਰੇਲਵੇ ਸਟੇਸ਼ਨ ਨਾਰੋਵਾਲ ਤੋਂ ਨੌ ਮੀਲ ਦੱਖਣ ਪੂਰਵ ਹੈ. ਇਸ ਪਿੰਡ ਤੋਂ ਪੱਛਮ ਵੱਲ ਇੱਕ ਫਰਲਾਂਗ ਦੀ ਵਿੱਥ ਤੇ ਸ਼੍ਰੀ ਗੁਰੂ ਨਾਨਕਦੇਵ ਜੀ ਕਰਤਾਰਪੁਰੋਂ ਸਿਆਲਕੋਟ ਜਾਂਦੇ ਇੱਕ ਬੇਰੀ ਦੇ ਹੇਠ ਵਿਰਾਜੇ. ਉਸ ਬੇਰੀ ਪਾਸ ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ, ਜਿਸ ਨਾਲ ੫੦ ਵਿੱਘੇ ਦੇ ਕਰੀਬ ਜ਼ਮੀਨ ਮਹਾਰਾਜਾ ਰਣਜੀਤਸਿੰਘ ਜੀ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.
Source: Mahankosh