Definition
ਦੇਖੋ, ਬ੍ਰਾਹਮਣੀ। ੨. ਕਿਰਲੀ ਦੀ ਸ਼ਕਲ ਦਾ ਇੱਕ ਜੀਵ, ਜਿਸ ਦੀ ਪੂਛ ਲਾਲ ਰੰਗ ਦੀ ਹੁੰਦੀ ਹੈ. ਬਰਸਾਤ ਵਿੱਚ ਇਹ ਬਹੁਤ ਹੁੰਦਾ ਹੈ। ੩. ਅੱਖਾਂ ਦੀ ਭਿੱਫਣਾਂ (ਪਲਕਾਂ) ਦੀ ਇੱਕ ਬੀਮਾਰੀ, ਜਿਸ ਤੋਂ ਰੋਮ ਝੜ ਜਾਂਦੇ ਹਨ। ੪. ਬਾਮ੍ਹਣੀਂ. ਬ੍ਰਾਹਮਣਾਂ ਨੇ. "ਜੇ ਮਦ ਪੀਤਾ ਬਾਮਣੀ." (ਭਾਗੁ)
Source: Mahankosh