ਬਾਰਠ
baarattha/bāratdha

Definition

ਗੁਰਦਾਸਪੁਰ ਦੇ ਜਿਲੇ, ਪਠਾਨਕੋਟ ਦੇ ਥਾਣੇ ਵਿਚ ਡੇਰਾ ਬਾਬਾ ਨਾਨਕ ਤੋਂ ੧੯. ਕੋਹ ਉੱਤਰ ਪੂਰਵ ਇੱਕ ਪਿੰਡ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਵਡੇ ਸਪੁਤ੍ਰ ਬਾਬਾ ਸ਼੍ਰੀ ਚੰਦ ਜੀ ਨਿਵਾਸ ਕਰਦੇ ਸਨ. ਇੱਥੇ ਪੰਜਵੇਂ ਅਤੇ ਛੀਵੇਂ ਸਤਿਗੁਰੂ ਦਾ ਭੀ ਬਾਵਲੀਸਾਹਿਬ ਨਾਮਕ ਇੱਕੋ ਗੁਰਦ੍ਵਾਰਾ ਹੈ. ਬਾਬਾ ਸ਼੍ਰੀਚੰਦ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਵਡਾ ਸੁਪੁਤ੍ਰ ਬਾਬਾ ਗੁਰਦਿੱਤਾ ਜੀ ਇਸੇ ਥਾਂ ਅਰਪਣ ਕੀਤਾ ਸੀ. ਦੇਖੋ, ਉਦਾਸੀ।#ਬਾਬਾ ਸ਼੍ਰੀਚੰਦ ਜੀ ਦੇ ਅਸਥਾਨ ਨਾਲ ੫੦ ਘੁਮਾਉਂ ਜਮੀਨ ਸਿੱਖਰਾਜ ਸਮੇਂ ਦੀ ਹੈ. ਪੁਜਾਰੀ ਉਦਾਸੀ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ.#ਬਾਵਲੀ ਸਾਹਿਬ (ਜੋ ਤਾਲ ਦੀ ਸ਼ਕਲ ਦੀ ਹੈ), ਉਸ ਪਾਸ ਗੁਰੂ ਅਰਜਨਦੇਵ ਜੀ ਦੀ ਯਾਦਗਾਰ ਵਿੱਚ ਪੱਕਾ ਦਮਦਮਾ ਬਣਿਆ ਹੋਇਆ ਹੈ, ਜਿਸ ਨਾਲ ਛੀ ਘੁਮਾਉਂ ਦਾ ਬਾਗ ਹੈ. ਪੁਜਾਰੀ ਸਿੰਘ ਹੈ.#ਰੇਲਵੇ ਸਟੇਸ਼ਨ ਸਰਨਾ ਤੋਂ ਬਾਰਠ ਤਿੰਨ ਮੀਲ ਉੱਤਰ ਪੱਛਮ ਹੈ.
Source: Mahankosh