ਬਾਰਦ
baaratha/bāradha

Definition

ਸੰਗ੍ਯਾ- ਵਾਰਿ- ਦ. ਮੇਘ. ਦੇਖੋ, ਵਾਰਿਦ. "ਬਾਰਦ ਜ੍ਯੋਂ ਬਰਸਤ ਰਹੈ ਜਸ ਅੰਕੁਰ ਜਿਹ ਹੋਇ। ਬਾਰਦ ਸੋ ਬਾਰਦ ਨਹੀਂ ਤਾਹਿ ਬਤਾਵਹੁ ਕੋਈ." (ਸਨਾਮਾ) ਮੇਘ ਦੀ ਤਰਾਂ ਵਰਖਾ ਕਰਦਾ ਹੈ, ਜਿਸ ਤੋਂ ਯਸ਼ਰੂਪ ਅੰਕੁਰ (ਡੰਘੂਰ) ਪੈਦਾ ਹੁੰਦਾ ਹੈ. ਰਦ (ਦੰਦਾਂ) ਸਹਿਤ ਹੈ ਅਤੇ ਬਾਰਿਦ (ਸੀਤਲ) ਨਹੀਂ, ਦੱਸੋ ਕੀ ਹੈ? ਉੱਤਰ- ਤੀਰ। ੨. ਅ਼. [بارِد] ਬਾਰਿਦ. ਸੀਤਲ. ਠੰਢਾ। ੩. ਬਾਰਦ. ਬਰਸਦਾ ਹੈ.
Source: Mahankosh