ਬਾਰਨਾ
baaranaa/bāranā

Definition

ਕ੍ਰਿ- ਹਟਾਉਣਾ. ਵਾਰਣ ਕਰਨਾ. ਵਰਜਣਾ। ੨. ਬਾਲਣਾ. ਜਲਾਉਣਾ. "ਕਟਿਓ ਨ ਕਟੈ ਬਾਰ੍ਯੋ ਬਰਾਇ." (ਗ੍ਯਾਨ)#" नैनं छिन्दन्ति शसत्राणि नैनं दहति पावकः "#(ਗੀਤਾ ਅਃ ੨. ਮ਼ਃ ੨੩)#੩. ਕ਼ੁਰਬਾਨ ਕਰਨਾ. ਨਿਛਾਵਰ ਕਰਨਾ. ਦੇਖੋ, ਬਾਰਨੈ ਅਤੇ ਵਾਰਨਾ। ੪. ਸੰਗ੍ਯਾ- ਜਿਲਾ ਕਰਨਾਲ, ਤਸੀਲ ਥਾਣਾ ਥਾਨੇਸਰ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪੰਡਾਰਸੀ ਤੋਂ ਦੋ ਮੀਲ ਦੱਖਣ ਪੂਰਵ ਹੈ. ਇਸ ਪਿੰਡ ਦੇ ਵਿੱਚ ਹੀ ਸ਼੍ਰੀ ਗਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ ਗੁਰੂ ਜੀ ਪਹੋਏ ਤੋਂ ਕੁਰਕ੍ਸ਼ੇਤ੍ਰ ਜਾਂਦੇ ਇੱਥੇ ਵਿਰਾਜੇ ਹਨ. ਗੁਰਦ੍ਵਾਰਾ ਸੁੰਦਰ ਉੱਚਾ ਬਣਿਆ ਹੋਇਆ ਹੈ, ਇਸ ਦੀ ਸੇਵਾ ਭਾਈ ਉਦਯਸਿੰਘ ਕੈਥਲਪਤਿ ਨੇ ਕਰਾਈ ਸੀ. ਪੁਜਾਰੀ ਅਕਾਲੀ ਸਿੰਘ ਹੈ. ਨਾਲ ੧੦. ਵਿੱਘੇ ਜ਼ਮੀਨ ਪਿੰਡ ਵੱਲੋਂ ਹੈ.
Source: Mahankosh