ਬਾਰਹਿ ਤਿਲਕ
baarahi tilaka/bārahi tilaka

Definition

ਵੈਸਨਵ ਲੋਕ ਸ਼ਰੀਰ ਦੇ ਇਨ੍ਹਾਂ ਬਾਰਾਂ ਅੰਗਾਂ ਪੁਰ ਤਿਲਕ ਕਰਦੇ ਹਨ- ਮੱਥਾ, ਕੰਠ, ਉਦਰ, ਛਾਤੀ, ਦੋ ਕੁੱਖਾਂ, ਦੋ ਬਾਹਾਂ, ਦੋ ਕੰਨ੍ਹੇ, ਪਿੱਠ ਅਤੇ ਕਮਰ ਪੁਰ. ਦੇਖੋ, ਤਿਲਕ ਸ਼ਬਦ. "ਬਾਰਹਿ ਤਿਲਕ ਮਿਟਾਇਕੈ, ਗੁਰਮੁਖ ਤਿਲਕ ਨੀਸਾਣ ਚੜ੍ਹਾਯਾ." (ਭਾਗੁ)
Source: Mahankosh